10th National Conference on Recent Advances in Chemical and Environmental Sciences inaugurated at Multani Mal Modi College, Patiala

Date: 11th April, 2019

University Grants Commission sponsored two day 10th National Conference on Recent Advances in Chemical and Environmental Sciences (RACES-2019) was inaugurated at Multani Mal Modi College, Patiala by Chief Guest, Padam Shree Baba Sewa Singh ji (noted environmentalist and social reformer) and Guest of Honour, Dr. Charanjit Singh, Deputy Director, Punjab Pollution Control Board. The keynote address was delivered by Dr. Susheel Mittal, Fellow Royal Society of Chemistry, London and Senior Professor, School of Chemistry and Biochemistry, Thapar Institute of Engineering and Technology, Patiala. Dr. Rajeev Sharma, Convener of the conference discussed the objectives and thrust areas of the conference.

College Principal, Dr. Khushvinder Kumar welcomed the Chief Guest, Keynote speaker and participating delegates. He said that our current paradigm of development is based on profit driven technological advancements and over-utilization of natural resources which is resulting in massive degradation of environment and human conditions. He encouraged the future researchers of various disciplines to come together and to develop eco friendly sustainable model of development.

            While addressing the conference, Padam Shree Baba Sewa Singh ji said that it is our utmost responsibility as human beings to nurture and protect the precious gifts of Mother Nature. This is the real ‘Sewa’ and fundamental core of each religion.

 

            Dr. Charanjit Singh congratulated the College authorities for organizing this conference and said that the 19th century was a revolutionary era for sciences because of three major breakthroughs the theory of evolution, Mendel’s laws of Heredity and Mendeleev’s periodic table. He encouraged the researchers to focus on rekindling the spirit of enquiry.

In his keynote address Dr. Susheel Mittal, discussed his recent research findings about disposable screen printed electrodes for chemical sensing. He motivated the students to develop imaginative thought process for becoming socially responsible scientists.

The dignitaries also released souvenir-cum-abstract book on the occasion. Dr. Sanjeev Sharma, Organising Secretary of the conference announced that in this conference 180 delegates hailing from Sweden, Italy and eight major states and two union territories of India have submitted 210 abstracts and research papers.

The first technical session was chaired by Dr. Poonam Patyar, Department of Chemistry, Punjabi University, Patiala. Dr. Vandana Bhalla, Department of Chemistry, Guru Nanak Dev University, Amritsar presented her talk on development of new catalytic systems for carrying out reactions under ‘green’ conditions. Dr. Harsh Kumar Manchanda, Dept. of Chemistry, NIT, Jalandhar, in his invited talk, spoke about minimizing the use of traditional methodologies and adoption of newer ‘Green’ approaches to research in the field of Chemistry.

The second technical session was chaired by Dr. Anup Thakur and Dr. Rakesh Kumar, Department of Basic and Applied Sciences, Punjabi University, Patiala. Dr. Vivek Srivastava, Department of Chemistry, NIIT University, Jaipur talked about his research on Platinum nanoparticles for carbon dioxide hydrogenation reaction. Other eminent scientists also presented their research papers in this session. The third technical session consisted of poster presentations by young researchers and scholars, total 80 posters were displayed.

Prof. Surindra Lal, Member, Modi Educational Society said that this conference is providing a platform for sharing of new research amongst young scholars and scientists. Dr. Sanjay Kumar and Dr. Ashwani Sharma were the coordinators and Dr. Harjinder Singh and Dr. Sanjeev Kumar worked as the organizing secretaries of the conference.


 

ਮੋਦੀ ਕਾਲਜ ਵਿਖੇ ‘ਰਸਾਇਣਕ ਅਤੇ ਵਾਤਾਵਰਨ ਵਿਗਿਆਨਾਂ ਵਿੱਚ ਉੱਭਰ ਰਹੇ ਨਵੇਂ ਰੁਝਾਨ’ ਵਿਸ਼ੇ ਤੇ 10ਵੀਂ ਦੋ-ਰੋਜਾ ਕੌਮੀ ਕਾਨਫਰੰਸ ਦਾ ਆਗਾਜ਼

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ਯੂ.ਜੀ.ਸੀ. ਦੇ ਸਹਿਯੋਗ ਨਾਲ ‘ਰਸਾਇਣਕ ਅਤੇ ਵਾਤਾਵਰਨ ਵਿਗਿਆਨਾਂ ਵਿੱਚ ਉੱਭਰ ਰਹੇ ਨਵੇਂ ਰੁਝਾਨ’ ਵਿਸ਼ੇ ਤੇ 10ਵੀਂ ਦੋ ਰੋਜਾ ਕਾਨਫਰੰਸ ਦਾ ਉਦਘਾਟਨ ਕੀਤਾ ਗਿਆ। ਇਸ ਕਾਨਫਰੰਸ ਦੀ ਪ੍ਰਧਾਨਗੀ ਪਦਮ ਸ੍ਰੀ ਬਾਬਾ ਸੇਵਾ ਸਿੰਘ ਜੀ (ਵਾਤਵਰਨ ਪ੍ਰੇਮੀ ਅਤੇ ਸਮਾਜ ਸੁਧਾਰਕ) ਨੇ ਕੀਤੀ। ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਚਰਨਜੀਤ ਸਿੰਘ, ਡਿਪਟੀ ਡਾਇਰੈਕਟਰ, ਪੰਜਾਬ ਪ੍ਰਦੂਸ਼ਨ ਬੋਰਡ ਨੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਭਾਸ਼ਣ ਡਾ. ਸ਼ੁਸ਼ੀਲ ਮਿੱਤਲ, ਫੈਲੋ ਰਾਇਲ ਸੁਸਾਇਟੀ ਆਫ਼ ਕੈਮਿਸਟਰੀ, ਲੰਡਨ ਅਤੇ ਸੀਨੀਅਰ ਪ੍ਰੋਫੈਸਰ ਕੈਮਿਸਟਰੀ ਅਤੇ ਬਾਇਓਕੈਮਿਸਟਰੀ ਵਿਭਾਗ, ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨੋਲੋਜੀ, ਪਟਿਆਲਾ ਨੇ ਦਿੱਤਾ। ਇਸ ਕਾਨਫਰੰਸ ਦੇ ਕਨਵੀਨਰ ਡਾ. ਰਾਜੀਵ ਸ਼ਰਮਾ ਨੇ ਇਸ ਮੌਕੇ ਤੇ ਕਾਨਫਰੰਸ ਦੇ ਉਦੇਸ਼ਾਂ ਅਤੇ ਮੁੱਖ ਵਿਸ਼ਿਆਂ ਨਾਲ ਜਾਣ-ਪਛਾਣ ਕਰਵਾਈ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਮੁੱਖ ਮਹਿਮਾਨ, ਵਿਸ਼ੇਸ਼ ਵਕਤਾ ਅਤੇ ਬਾਹਰੋਂ ਆਏ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਕਾਸ ਦਾ ਮੌਜੂਦਾ ਮਾਡਲ ਮੁਨਾਫ਼ਾ ਅਧਾਰਿਤ ਤਕਨੀਕੀ ਤਰੱਕੀ ਅਤੇ ਕੁਦਰਤੀ ਸਾਧਨਾਂ ਦੀ ਅੰਧਾਧੁੰਦ ਵਰਤੋਂ ਤੇ ਆਧਾਰਿਤ ਹੈ ਜਿਸ ਨਾਲ ਨਾ ਸਿਰਫ਼ ਵਾਤਾਵਰਨ ਦਾ ਵੱਡੇ ਪੱਧਰ ਤੇ ਵਿਨਾਸ਼ ਹੋਇਆ ਹੈ ਸਗੋਂ ਮਨੁੱਖੀ ਜੀਵਨ ਹਾਲਤਾਂ ਵਿੱਚ ਵੀ ਨਿਘਾਰ ਆਇਆ ਹੈ। ਉਨ੍ਹਾਂ ਨੇ ਭਵਿੱਖ ਦੇ ਸਾਇੰਸਦਾਨਾਂ ਨੂੰ ਆਪਣੇ ਸੀਮਿਤ ਘੇਰਿਆਂ ਵਿੱਚੋਂ ਬਾਹਰ ਨਿੱਕਲ ਕੇ ਵਾਤਾਵਰਨ-ਪੱਖੀ ਅਤੇ ਮਨੁੱਖਵਾਦੀ ਵਿਕਾਸ ਮਾਡਲ ਸਿਰਜਨ ਦਾ ਸੱਦਾ ਦਿੱਤਾ।
ਇਸ ਮੌਕੇ ਤੇ ਪਦਮ ਸ੍ਰੀ ਬਾਬਾ ਸੇਵਾ ਸਿੰਘ ਜੀ ਨੇ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਮਨੁੱਖ ਦੇ ਤੌਰ ਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਕੁਦਰਤੀ ਨਿਆਮਤਾਂ ਦੀ ਸੁਚੱਜੀ ਸਾਂਭ-ਸੰਭਾਲ ਕਰੀਏ। ਇਹ ਹੀ ‘ਸੇਵਾ’ ਦਾ ਮੂਲ-ਮੰਤਰ ਅਤੇ ਸਾਰੇ ਧਰਮਾਂ ਦਾ ਮੂਲ ਤੱਤ ਹੈ।
ਡਾ. ਚਰਨਜੀਤ ਸਿੰਘ ਨੇ ਇਸ ਕਾਨਫਰੰਸ ਦੇ ਆਯੋਜਨ ਤੇ ਕਾਲਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿੱਥੇ ਉਨੀਵੀਂ ਸਦੀ ਸਾਇੰਸ ਦੇ ਖੇਤਰ ਵਿੱਚ ਡਾਰਵਿਨ ਦੀ ਥਿਊਰੀ, ਮੈਂਡਲਜ਼ ਲਾਅਜ਼ ਆਫ਼ ਹੈਰੇਡਿਟੀ ਅਤੇ ਮੈਂਡਲੀਵ ਦੀ ਰਸਾਇਣਿਕ ਤੱਤ ਸਾਰਨੀ ਵਰਗੀਆਂ ਕ੍ਰਾਂਤੀਕਾਰੀ ਖੋਜਾਂ ਦੀ ਸਦੀ ਸੀ, 20ਵੀਂ ਸਦੀ ਜਾਣਕਾਰੀ ਦੇ ਅਥਾਹ ਭੰਡਾਰਾਂ ਦੀ ਸਦੀ ਹੈ। ਉਨ੍ਹਾਂ ਨੇ ਭਵਿੱਖ ਦੇ ਵਿਗਿਆਨਕਾਂ ਨੂੰ ਜਗਿਆਸੂ ਪ੍ਰਵਿਰਤੀ ਬਣਾਈ ਰੱਖਣ ਦਾ ਸੱਦਾ ਦਿੱਤਾ। ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਡਾ. ਸੁਸ਼ੀਲ ਮਿੱਤਲ ਨੇ ‘ਡਿਸ਼ਪੋਜੇਵਲ ਸਕਰੀਨ ਪ੍ਰਿੰਟਿਡ ਇਲੈਕਟਰੋਡਜ਼ ਫ਼ਾਰ ਕੈਮੀਕਲ ਸੈਂਸਿੰਗ’ ਤੇ ਆਪਣੇ ਖੋਜ-ਸਿੱਟਿਆਂ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਤੌਰ ਤੇ ਕਲਪਨਾਸ਼ੀਲ ਬਣਨ ਦਾ ਸੱਦਾ ਦਿੱਤਾ।
ਇਸ ਮੌਕੇ ਤੇ ਇੱਕ ਸੋਵੀਨਰ-ਕਮ-ਐਬਸੈਟਿਕਟ ਪੁਸਤਿਕਾਂ ਵੀ ਰਿਲੀਜ਼ ਕੀਤੀ ਗਈ। ਡਾ. ਸੰਜੀਵ ਸ਼ਰਮਾ, ਕਾਨਫਰੰਸ ਸਕੱਤਰ ਨੇ ਇਸ ਮੌਕੇ ਤੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਸਵੀਡਨ, ਇਟਲੀ ਅਤੇ ਭਾਰਤ ਦੇ ਅੱਠ ਪ੍ਰਾਂਤਾਂ ਅਤੇ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਤੋਂ 180 ਡੈਲੀਗੇਟਸ ਹਿੱਸਾ ਲੈ ਰਹੇ ਹਨ ਅਤੇ 210 ਐਬਸਟ੍ਰੈਕਟ ਅਤੇ ਖੋਜ-ਪੱਤਰ ਪ੍ਰਾਪਤ ਹੋਏ ਹਨ।
ਕਾਨਫਰੰਸ ਦੇ ਪਹਿਲੇ ਸ਼ੈਸਨ ਦੀ ਪ੍ਰਧਾਨਗੀ ਡਾ. ਪੂਨਮ ਪਟਿਆਰ, ਕੈਮਿਸਟਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ। ਇਸ ਸ਼ੈਸਨ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਕੈਮਿਸਟਰੀ ਵਿਭਾਗ ਦੇ ਡਾ. ਵੰਦਨਾ ਭੱਲਾ ਨੇ ਵਾਤਾਵਰਨ-ਪੱਖੀ ਰਸਾਇਣ ਪ੍ਰਯੋਗਾਂ ਬਾਰੇ ਆਪਣਾ ਰਿਸਰਚ ਪੇਪਰ ਪੇਸ਼ ਕੀਤਾ। ਡਾ. ਹਰਸ਼ ਕੁਮਾਰ ਮਨਚੰਦਾ, ਕੈਮਿਸਟਰੀ ਵਿਭਾਗ, ਨੈਸ਼ਨਲ ਇੰਸਟੀਚਿਊਟ ਆਫ਼ ਤਕਨਾਲੋਜੀ, ਜਲੰਧਰ ਨੇ ਪ੍ਰੰਪਰਾਗਤ ਰਸਾਇਣਕ ਢੰਗਾਂ ਦੀ ਵਰਤੋਂ ਦੇ ਮੁਕਾਬਲੇ ਨਵੀਆਂ ‘ਗਰੀਨ’ ਤਕਨੀਕਾਂ ਦੀ ਵਰਤੋਂ ਅਤੇ ਪਾਣੀ ਬਚਾਉਣ ਬਾਰੇ ਚਰਚਾ ਕੀਤੀ।
ਦੂਜੇ ਤਕਨੀਕੀ ਸ਼ੈਸਨ ਦੀ ਪ੍ਰਧਾਨਗੀ ਡਾ. ਅਨੂਪ ਠਾਕੁਰ ਅਤੇ ਡਾ. ਰਾਕੇਸ਼ ਕੁਮਾਰ ਡਿਪਾਰਟਮੈਂਟ ਆਫ਼ ਬੇਸਿਕ ਐਂਡ ਅਪਲਾਈਡ ਸਾਇੰਸਿਜ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ। ਇਸ ਮੌਕੇ ਤੇ ਡਾ. ਵਿਵੇਕ ਸ਼੍ਰੀਵਾਸਤਵਾ, ਡਿਪਾਰਟਮੈਂਟ ਆਫ਼ ਕੈਮਿਸਟਰੀ ਐਨ.ਆਈ.ਆਈ.ਟੀ. ਯੂਨੀਵਰਸਿਟੀ, ਜੈਪਰ ਨੇ ਪਲੈਟੀਅਨਮ ਨੈਨੋਪਾਰਟੀਕਲਜ਼ ਤੇ ਕੀਤੇ ਆਪਣੇ ਖੋਜ-ਕਾਰਜ ਬਾਰੇ ਤਫ਼ਸੀਲ ਨਾਲ ਚਰਚਾ ਕੀਤੀ। ਇਸ ਸ਼ੈਸਨ ਦੌਰਾਨ ਮਾਹਿਰਾਂ ਵੱਲੋਂ ਕਈ ਖੋਜ-ਪੱਤਰ ਵੀ ਪੇਸ਼ ਕੀਤੇ ਗਏ। ਇਸ ਮੌਕੇ ਤੇ ਨੌਜਵਾਨ ਵਿਗਿਆਨੀਆਂ ਅਤੇ ਖੋਜਾਰਥੀਆਂ ਵੱਲੋਂ ਪੋਸਟਰ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਗਈ, ਇਸ ਵਿੱਚ 80 ਦੇ ਕਰੀਬ ਪੋਸਟਰ ਪ੍ਰਦਰਸ਼ਿਤ ਕੀਤੇ ਗਏ।
ਪ੍ਰੋ. ਸੁਰਿੰਦਰ ਲਾਲ, ਮਂੈਬਰ, ਮੋਦੀ ਐਜੂਕੇਸ਼ਨ ਸੁਸਾਇਟੀ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਇਸ ਕਾਨਫਰੰਸ ਨੇ ਨਵੇਂ ਵਿਗਿਆਨਕਾਂ ਅਤੇ ਖੋਜਾਰਧੀਆਂ ਨੂੰ ਆਪਣੀਆਂ ਖੋਜਾਂ ਬਾਰੇ ਸੰਵਾਦ ਰਚਾਉਣ ਦਾ ਮੌਕਾ ਦਿੱਤਾ ਹੈ। ਇਸ ਕਾਨਫਰੰਸ ਨੂੰ ਸੰਚਾਲਿਤ ਕਰਨ ਵਿੱਚ ਡਾ. ਅਸ਼ਵਨੀ ਸ਼ਰਮਾ ਅਤੇ ਡਾ. ਸੰਜੇ ਕੁਮਾਰ ਦੀ ਕੋਆਰਡੀਨੇਟਰ ਵਜੋਂ ਅਹਿਮ ਭੂਮਿਕਾ ਰਹੀ, ਜਦਕਿ ਡਾ. ਹਰਜਿੰਦਰ ਸਿੰਘ ਅਤੇ ਡਾ. ਸੰਜੀਵ ਕੁਮਾਰ ਦਾ ਪ੍ਰਬੰਧਕੀ ਸਕੱਤਰਾਂ ਵਜੋਂ ਵੱਡਮੁੱਲਾ ਯੋਗਦਾਨ ਰਿਹਾ।